Get Social !!!


  • Property scam in SGPC during Makkar’s tenure should be investigated: Baldev Singh Sirsa
    ੬੧ ਏਕੜ ਜ਼ਮੀਨ ਖਰੀਦਣ ਦੇ ਮਾਮਲੇ ਵਿੱਚ ਅਵਤਾਰ ਸਿੰਘ ਮੱਕੜ ਤੇ ਹੋਰਨਾਂ ਦੀ ਜਾਂਚ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਸਾਬਕਾ ਕਮੇਟੀ ਪ੍ਰਧਾਨ ਸ੍ਰ:ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਹਿਜ ਸੱਤਰ ਲਖ ਰੁਪਏ ਦੀ ਕੀਮਤਨ ਕੋਠੀ ਨੂੰ ਦੋ ਕਰੋੜ ਸੱਤਰ ਲੱਖ ਰੁਪਏ ਵਿੱਚ ਖ੍ਰੀਦਣ ਦਾ ਮਾਮਲਾ ਅਜੇ ਠੰਡਾ ਨਹੀ ਹੋਇਆ ਕਿ ਸ੍ਰ:ਮੱਕੜ ਦੇ ਕਾਰਜਕਾਲ ਦੌਰਾਨ ਹੀ ਇੱਕੋ ਦਿਨ ਵਿੱਚ ਤਿੰਨ ਵੱਖ ਵੱਖ ਨਾਵਾਂ ਹੇਠ ੬੧ ਏਕੜ ਜਮੀਨ ਖ੍ਰੀਦੇ ਜਾਣ ਦਾ ਮਾਮਲਾ ਸਾਹਮਣੇ ਆ ਗਿਆ ਹੈ ।ਕਰੋੜਾਂ ਰੁਪਏ ਦੀ ਲਾਗਤਨ ਇਹ ਜਮੀਨ ਖ੍ਰੀਦਣ ਵਾਲਿਆਂ ਵਿੱਚ ਸ੍ਰ:ਅਵਤਾਰ ਸਿੰਘ ਮੱਕੜ ਦੇ ਪੁੱਤਰ,ਸ੍ਰੀ ਅਨੰਦ ਪੁਰ ਸਾਹਿਬ ਦੇ ਤਤਕਾਲੀਨ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਅਤੇ ਇਕ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਸ਼ਾਮਿਲ ਹਨ। ਸ੍ਰ:ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਦੌਰਾਨ ਰੋਪੜ ਜਿਲ੍ਹੇ ਵਿੱਚ ਹੀ ਖ੍ਰੀਦ ਕੀਤੀ ਗਈ ੬੧ ਏਕੜ ਜਮੀਨ ਦੇ ਦਸਤਾਵੇਜ ਜਨਤਕ ਕਰਦਿਆਂ ਲੋਕ ਭਲਾਈ ਇਨਸਾਫ ਪਾਰਟੀ ਦੇ ਪ੍ਰਧਾਨ ਸ੍ਰ:ਬਲਦੇਵ ਸਿੰਘ ਸਿਰਸਾ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ,ਕੇਂਦਰੀ ਗ੍ਰਹਿ ਮੰਤਰੀ, ਇੰਨਫੋਰਸਮੈਂਟ ਡਾਇਰੈਕਟਰ (ਈ.ਡੀ ), ਡਾਇਰੈਕਟਰ ਵਿਜੀਲੈਂਸ,ਚੀਫ ਸੈਕਟਰੀ ਪੰਜਾਬ ਅਤੇ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਭੇਜ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਏ ਕਿ ਆਖਿਰ ਐਨੀ ਮੋਟੀ ਰਕਮ ਇਨ੍ਹਾਂ ਲੋਕਾਂ ਦੀ ਨਿੱਜੀ ਹੈ ਜਾਂ ਗੁਰੂ ਦੀ ਗੋਲਕ ਨੂੰ ਚੂਨਾ ਲਾਇਆ ਗਿਆ ਹੈ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.