Get Social !!!


  • Tarn Taran: 2 smugglers arrested with heroine and Pak mobile SIM card
    ਤਰਨ ਤਾਰਨ ਵਿਖੇ ਪੁਲਿਸ ਥਾਣਾ ਵਲਟੋਹਾ ਨੇ 2 ਹੈਰੋਇਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ

ਤਰਨ ਤਾਰਨ ਵਿਖੇ ਪੁਲਿਸ ਥਾਣਾ ਵਲਟੋਹਾ ਨੇ 2 ਹੈਰੋਇਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਮੁਖਬਰ ਵੱਲੋਂ ਦੱਸੀ ਹੋਈ ਜਗ੍ਹਾ 'ਤੇ ਨਾਕਾਬੰਦੀ ਕੀਤੀ ਗਈ ਤਾਂ ਨਾਕੇਬੰਦੀ ਦੌਰਾਨ ਅਵਤਾਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਾਗੜੀਆਂ ਥਾਣਾ ਘਰਿੰਡਾ ਅਤੇ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਹੰਸਾਵਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਛਗਿੱਛ ਕਰਨ 'ਤੇ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਸਾਲ 2014 ਵਿਚ ਉਸ ਦਾ ਤਾਲਮੇਲ ਸੁਖਦੇਵ ਸਿੰਘ, ਕਰਮ ਸਿੰਘ ਨਾਲ ਬਣਨ ਉਪਰੰਤ ਪਾਕਿਸਤਾਨ ਤੋਂ ਹੈਰੋਇਨ ਦੀਆਂ ਕਈ ਖੇਪਾਂ ਤੇ ਪਾਕਿਸਤਾਨੀ ਮਾਊਜ਼ਰ ਮੰਗਵਾਏ ਸਨ। ਉਨ੍ਹਾਂ ਕਿਹਾ ਕਿ ਇਹ ਹੈਰੋਇਨ ਦੀਆਂ ਵੱਖ-ਵੱਖ ਖੇਪਾਂ ਜੋ ਪਾਕਿਸਤਾਨ ਤੋਂ ਰਾਵੀ ਦਰਿਆ ਰਾਹੀਂ ਪਾਕਿਸਤਾਨੀ ਮੁਸਲਮਾਨ ਲੈ ਕੇ ਆਏ ਸਨ ਤੇ ਇੰਟੈਲੀਜੈਂਸੀ ਕਾਊਂਟਰ ਨੂੰ ਇਤਲਾਹ ਮਿਲਣ 'ਤੇ ਕਰਮ ਸਿੰਘ ਦੇ ਘਰੋਂ 2 ਕਿਲੋ ਹੈਰੋਇਨ ਤੇ ਪਾਕਿਸਤਾਨੀ ਮੁਸਲਮਾਨ ਉਸ ਦੇ ਘਰੋਂ ਗ੍ਰਿਫਤਾਰ ਕੀਤੇ ਤੇ ਮੁਕੱਦਮਾ ਨੰਬਰ 9/15 ਕੇਸ ਦਰਜ ਹੋਇਆ ਸੀ, ਜਿਸ ਵਿਚ ਅਵਤਾਰ ਸਿੰਘ ਭਗੌੜਾ ਸੀ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.