Get Social !!!


  • 10 lakh plants will be grown in Amritsar in a year: navjot Singh Sidhu
    ਅੰਮ੍ਰਿਤਸਰ ਸ਼ਹਿਰ 'ਚ ਲਗਾਏ ਜਾਣਗੇ 10 ਲੱਖ ਨਵੇਂ ਬੂਟੇ- ਨਵਜੋਤ ਸਿੰਘ ਸਿੱਧੂ

ਅੰਮ੍ਰਿਤਸਰ ਵਿਖੇ ਬੀ.ਆਰ.ਟੀ.ਐੱਸ. ਪ੍ਰੋਜੈਕਟ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਬਿਨਾ ਕਿਸੇ ਤਰਾਂ ਦੀ ਯੋਜਨਾ ਬਣਾਏ ਅੰਮ੍ਰਿਤਸਰ ਸ਼ਹਿਰ 'ਚ ਬੀ.ਆਰ.ਟੀ.ਸੀ. ਪ੍ਰੋਜੈਕਟ ਸ਼ੁਰੂ ਕੀਤਾ ਸੀ। ਉਨਾ ਕਿਹਾ ਕਿ ਇਹ ਪ੍ਰੋਜੈਕਟ ਬਾਦਲਾਂ ਦਾ ਰਾਜਨੀਤਿਕ ਸਟੰਟ ਸੀ ਜਿਸ ਵਿੱਚ ਬਹੁਤ ਖਾਮੀਆਂ ਸਨ ਅਤੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਹਰਾ-ਭਰਾ ਬਣਾਉਣ ਲਈ ਇਸ ਸੀਜ਼ਨ ਵਿੱਚ 10 ਲੱਖ ਪੌਦੇ ਲਗਾਏ ਜਾਣਗੇ। ਪੌਦੇ ਲਗਾਉਣ ਲਈ ਲੋਕ ਸਭਾ ਮੈਨਬਰ ਸ. ਗੁਰਜੀਤ ਸਿੰਘ ਔਜਲਾ ਨੇ 50 ਲੱਖ ਦੀ ਗ੍ਰਾਂਟ ਆਪਣੇ ਐਮ.ਪੀ. ਲੈਡ 'ਚੋਂ ਦੇਣ ਦਾ ਐਲਾਨ ਕੀਤਾ ਹੈ। ਸ. ਸਿੱਧੂ ਨੇ ਕਿਹਾ ਕਿ ਨਵੀ ਨੀਤੀ ਤਹਿਤ ਹੁਣ ਹਰ ਘਰ ਦਾ ਨਕਸ਼ਾ ਪਾਸ ਕਰਾਉਣ ਮੌਕੇ ਮਕਾਨ ਮਾਲਕ 2 ਪੌਦੇ ਲਗਾਉਣ ਦਾ ਵਾਅਦਾ ਕਰੇਗਾ ਅਤੇ ਆਪਣੇ ਮਕਾਨ 'ਚ ਬਾਰਸ਼ ਦੇ ਪਾਣੀ ਨੂੰ ਜ਼ਮੀਨ 'ਚ ਜ਼ੀਰਨ ਦਾ ਪ੍ਰਬੰਧ ਵੀ ਕਰੇਗਾ। ਉਨਾ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਨੂੰ ਲਾਗੂ ਕਰਨ ਲਈ ਕੰਮ ਕਰੇਗੀ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.